Sunday, April 5, 2026

ਚੱਲ ਦਿਲਾ ਵੇ ਟੁਰਦਾ ਚੱਲ

ਚੱਲ ਦਿਲਾ ਵੇ  ਟੁਰਦਾ ਚੱਲ ।
ਤੱਕਦਾ ਆਪਣੀ ਮੰਜ਼ਲ ਵਲ ।

ਪਿੱਛੇ ਪਰਤ  ਹੁਣ  ਨਾ ਤੱਕੀਂ ।
ਭੁੱਲ ਜਾਵੀਂ ਜੋ ਹੋਇਆ ਕੱਲ੍ਹ ।

ਕਿਸੇ  ਦੇ  ਉੱਤੇ  ਕਾਹਦਾ ਰੋਸਾ ,
ਮੁਕੱਦਰ ਨਹੀਂ ਜੇ ਆਪਣੇ ਵਲ ।

ਉੱਤੋਂ  ਜਿਹੜੇ ਪਿਆਰ ਜਤਾਂਦੇ ,
ਉਹ  ਵੀ  ਕਰਦੇ ਅੰਦਰੋਂ ਛਲ ।

ਜਦ ਵੀ ਚੰਦਰੀ ਯਾਦ ਸਤਾਂਦੀ ,
ਬਲ ਬਲ  ਉੱਠਦੇ  ਸੀਨੇ  ਸੱਲ ।

ਰੋਸੇ,  ਗਿਲ਼ੇ,  ਉਲ੍ਹਾਮੇ,  ਸਿ਼ਕਵੇ ,
ਇਹ ਤਾਂ ਆਪਣੇ ਘਰ ਦੀ ਗੱਲ ।

ਜਿ਼ੰਦਗੀ  ਦੇ ਸੱਭ  ਤੋਂ ਵਡਮੁੱਲੇ ,
ਸੱਜਣਾਂ ਸੰਗ ਮਾਣੇ  ਕੁੱਝ  ਪੱਲ ।

ਦੂਰ ਦੁਰਾਡੇ ਬੈਠਿਆ ਵੇ ਯਾਰਾ ,
ਕਦੇ  ਤਾਂ  ਸੁੱਖ  ਸੁਨੇਹੜਾ ਘੱਲ ।


ਸਤਿਪਾਲ ਸਿੰਘ ਡੁਲ੍ਹਕੂ✍️

No comments:

Post a Comment