Sunday, April 5, 2026

ਐਵੈਂ ਘੂਰ ਘੂਰ ਨਾ ਤੱਕਿਆ ਕਰ

ਐਵੈਂ ਘੂਰ  ਘੂਰ ਨਾ ਤੱਕਿਆ ਕਰ ।
ਕਦੇ ਸਾਡਾ ਦਿੱਲ ਵੀ ਰੱਖਿਆ ਕਰ ।

ਕੁੱਝ ਸਾਡੇ  ਦੂੱਖ ਸੁਖ ਸੁਣਿਆ  ਕਰ ,
ਕੁੱਝ ਆਪਣੇ ਦਿੱਲ ਦੀ ਦੱਸਿਆ ਕਰ ।

ਜਰਾ ਪਿਆਰ ਗੂਹੜਾ ਕਰਨੇb ਲਈ ,
ਕਦੇ  ਮੰਨਿਆਂ  ਤੇ ਕਦੇ ਰੁੱਸਿਆ ਕਰ ।

ਅੱਖੀਆਂ  ਨੇ  ਸੱਭ ਕੁੱਝ ਦੱਸ ਦੇਣਾ ,
ਬੁੱਲ੍ਹੀਆਂ ਵਿੱਚ  ਹੀ  ਹੱਸਿਆ ਕਰ ।

ਦੁਨੀਆਂ ਦੀ ਕੋਈ ਪ੍ਰਵਾਹ ਨਾ ਕਰ ,
ਆਪਣੇ ਹੀ ਦਿੱਲ ਨੂੰ ਪੁੱਛਿਆ ਕਰ ।

ਕਦੇ ਦਿੱਲ ਆਪਣਾ ਪ੍ਰਚਾਇਆ ਕਰ ,
ਐਵੇਂ ਸੋਚਾਂ  ਵਿੱਚ ਨਾ  ਫਸਿਆ  ਕਰ ।

ਏਦਾਂ  ਹਾਸੇ   ਖੁਸ਼ੀਆਂ   ਵੰਡਦੇ  ਹੀ ,
ਡੁਲ੍ਹਕੂ ਦੇ ਦਿੱਲ ਵਿੱਚ ਵਸਿਆ ਕਰ ।


ਸਤਿਪਾਲ ਸਿੰਘ ਡੁਲ੍ਹਕੂ✍️



No comments:

Post a Comment