Saturday, January 31, 2026

ਜੇ ਆਈ ਪੱਤਝੜ ਤਾਂ ਫੇਰ ਕੀ ਹੈ...

ਜੇ ਆਈ ਪੱਤਝੜ ਤਾਂ ਫੇਰ ਕੀ ਹੈ 
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ 
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ 
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ।

ਕਿਸੇ ਵੀ ਸ਼ੀਸ਼ੇ 'ਚ ਅਕਸ ਅਪਣਾ 
ਗੰਧਲਦਾ ਤੱਕ ਨ ਉਦਾਸ ਹੋਵੀਂ 
ਸਜਨ ਦੀ ਨਿਰਮਲ ਨਦਰ 'ਚ ਹਰਦਮ 
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ ।


ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ 
ਕਿ ਸ਼ੀਸ਼ਿਆਂ 'ਚ ਵਿਕਾਰ ਪਾਵੋ 
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ 
ਸੋ ਖ਼ੁਦ 'ਚ ਪੂਰਾ ਯਕੀਨ ਰੱਖੀਂ...!!


ਸੁਰਜੀਤ ਪਾਤਰ ✍️

No comments:

Post a Comment