Saturday, January 31, 2026

ਵੇਲਕਮ ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ....

ਜੰਮਨ ਭੂਮੀ ਨੂੰ ਛੱਡ ਕੇ ਆਉਣਾ ਸੌਖਾ ਨਹੀਂ ਹੁੰਦਾ, 
ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ, 
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ, 
ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ, 
ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ, 
ਬਈ ਸੱਜਣਾ ਕੌਲੌ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ, 
ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ, 
ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ 
ਇਸ ਨਗਰ ਵਿੱਚ ਦੌਸਤਾ ਤੂੰ ਜਦ ਵੀ ਆਵੇਗਾ, 
ਮੌਰ ਵਫਾ ਨੂੰ ਛੱਡ ਕੇ ਹਰ ਚੀਜ਼ ਇਥੇ ਪਾਏਗਾ, 
ਸੌਨੇ ਚਾਦੀਂ ਦੇ ਨਗਰ ਇਥੇ ਸਿੱਕੇ ਬੜੇ ਕਮਾਏਗਾ, 
ਪਰ ਸੌਚ ਕੇ ਮੈ ਕੰਬਦਾ ਹਾਂ ਤੂੰ ਇਥੇ ਜੌ ਗਵਾਏਗਾ, 


ਵੇਲਕਮ ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ, 
ਪਰ ਕੱਲੌ-ਕੱਲੇ ਬੂਹੇ ਨੂੰ ਤੂੰ ਬੰਦ ਅੰਦਰੌ ਪਾਏਗਾ, 
ਜੇਲ ਵਾਂਗੂ ਚਾਹ ਕੇ ਵੀ ਜਾਂਦਾ ਨੀ ਇੱਥੋਂ ਨਿਕਲਿਆ
ਇੱਥੌ ਛੁਟੇਗਾ ਉਦੋਂ ਦੁਨੀਆ ਤੋਂ ਹੀ ਜਦ ਜਾਏਗਾ.….!!


ਦੇਬੀ ਮਖਸੂਸਪੁਰੀ ✍️ 

No comments:

Post a Comment