Saturday, January 31, 2026

ਕੁਝ ਸਵਾਲ...


ਲੋਕ ਐਸੇ ਕਿਉਂ ਮਿਲਦੇ ਨੇ ਜਿਹਨਾ ਦਾ ਹਿਸਾਬ ਨਹੀ ਆਉਂਦਾ ? 
ਸਵਾਲ ਐਸੇ ਕਿਉਂ ਮਿਲਦੇ ਨੇ ਜਿਹਨਾ ਦਾ ਜਵਾਬ ਨਹੀ ਆਉਂਦਾ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ।

ਖਿਆਲ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਸ਼ਬਦ ਨਹੀ ਮਿਲਦੇ 
ਰਿਸ਼ਤੇ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਨਾਮ ਨਹੀ ਮਿਲਦਾ 
ਜਾਮ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਹੋਂਠ ਨਹੀ ਮਿਲਦੇ 
ਹੋਂਠ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਜਾਮ ਨਹੀ ਮਿਲਦਾ ।

ਜਿਹਦੀ ਅਵਾਜ ਨੂੰ ਤਰਸਾਂ ਉਹ ਸਦਾ ਕਿਉਂ ਨਹੀ ਦਿੰਦਾ ? 
ਮੈਂ ਮੁਜਰਿਮ ਸਾਬਿਤ ਹੋ ਚੁੱਕਿਆਂ ਫਿਰ ਸਜਾ ਕਿਉਂ ਨਹੀ ਦਿੰਦਾ ?

ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ? 
ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ? 
ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ? 
ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ? 
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....।

ਜਿਹਨਾਂ ਦੇ ਸਿਰਫ ਪੁੱਤ ਨੇ ਗੱਲਾਂ ਕਿਉਂ ਕਰਾਰੀਆਂ ਆਖਣ ? 
ਜਿਹਨਾਂ ਦੇ ਸਿਰਫ ਧੀਆਂ ਉਹਨਾ ਨੂੰ ਵਿਚਾਰੀਆਂ ਆਖਣ 
ਨਿੱਕੀ ਜਹੀ ਫਜੂਲ ਗੱਲ ਨੂੰ ਦਿਲ ਚੋਂ ਨਹੀ ਕੱਢਦੀ 
ਔਰਤ ਔਰਤ ਦੇ ਨਾਲ ਵੈਰ ਕਰਨਾ ਕਿਉਂ ਨਹੀ ਛੱਡਦੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....।

ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉਂ ਹੁੰਦਾ ? 
ਜੋ ਮੂੰਹ ਤੇ ਚੰਗਾ ਹੁੰਦਾ ਏ ਉਹ ਪਿੱਠ ਤੇ ਮਾੜਾ ਕਿਉਂ ਹੁੰਦਾ ? 
ਜੋ ਪਹਿਲਾਂ ਫੁੱਲ ਦਿਸਦੇ ਨੇ ਉਹ ਛੇਤੀ ਖਾਰ ਕਿਉਂ ਬਣਦੇ ? 
ਜਿਹਨਾ ਨੇ ਦੁਸ਼ਮਣ ਬਣਨਾ ਏ ਉਹ ਪਹਿਲਾਂ ਯਾਰ ਕਿਉਂ ਬਣਦੇ ? 
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....।

ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿੱਕਲਦਾ ਈ ਨਹੀ 
ਗਰੀਬਾ ਦੇ ਦਿਲਾਂ ਵਿੱਚੋਂ ਪਿਆਰ ਨਿੱਕਲਦਾ ਈ ਨਹੀ 
ਮੁੱਦਤ ਨਾਲ ਰਹਿਕੇ ਵੀ ਆਦਤ ਕਿਉਂ ਨਹੀ ਮਿਲਦੀ 
"ਦੇਬੀ" ਉਮਰ ਲੰਘ ਜਾਂਦੀ ਮੁਹੱਬਤ ਕਿਉਂ ਨਹੀ ਮਿਲਦੀ ? 
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ .... 
ਜੋ ਪਰੇਸ਼ਾਨ ਕਰਦੇ ਨੇ ..ਜੋ ਪਰੇਸ਼ਾਨ ਕਰਦੇ ਨੇ .....!!


ਦੇਬੀ ਮਖਸੂਸਪੁਰੀ ✍️ 





No comments:

Post a Comment