Saturday, January 31, 2026

ਕਿਓ ਮਨਾਂ 'ਚ ਫਰਕ ਪੈਦੇ ਨੇ...

ਕਿਓ ਮਨਾਂ 'ਚ ਫਰਕ ਪੈਦੇ ਨੇ 
ਸਾਨੂੰ ਹੁਣ ਪਤਾ ਲੱਗਿਆ, 
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, 
ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, 
ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ, 
ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ, 
ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ, 


ਮੂੰਹ ਤੇ ਹਾਜੂਰ ਜਨਾਬ ਬਾਬਿਓ ਕਹਿਣੇ ਵਾਲੇ, 
"ਦੇਬੀ" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ...... !!


ਦੇਬੀ ਮਖਸੂਸਪੁਰੀ ✍️ 

No comments:

Post a Comment