ਮੈਂ ਮਿੱਟੀ
ਮੇਰੀ ਜਾਤ ਮਿੱਟੀ
ਮੇਰਾ ਵਜੂਦ
ਮੇਰੀ ਔਕਾਤ ਮਿੱਟੀ
ਮੇਰਾ ਸਭ ਕੁਝ
ਮੇਰਾ ਹਮਰਾਜ਼ ਮਿੱਟੀ
ਮੇਰਾ ਰਹਿਬਰ
ਮੇਰਾ ਸਿਰਤਾਜ ਮਿੱਟੀ
ਮੇਰਾ ਮਨ ਮਿੱਟੀ
ਮੇਰਾ ਤਨ ਮਿੱਟੀ
ਜਿਉਂਦਿਆਂ ਪੈਰਾ ਥੱਲੇ
ਮੋਇਆਂ ਉਤੇ ਮਿੱਟੀ
ਮਿੱਟੀ ਤੋਂ ਕਿਉਂ ਡਰਦਾ ਮਨਾਂ
ਮਿੱਟੀ ਨਾਲ ਹੋ ਕੇ ਮਿੱਟੀ
ਇੱਕ ਦਿਨ ਹੋ ਜਾਣਾ ਮਿੱਟੀ ।
ਗੁਰਿੰਦਰ ਸਿੰਘ ✍️
No comments:
Post a Comment