Sunday, April 5, 2026

ਤੈਨੂੰ ਜਿੱਤਦੀ ਜਿੱਤਦੀ, ਹਾਰ ਗਈ

ਤੈਨੂੰ ਜਿੱਤਦੀ ਜਿੱਤਦੀ, ਹਾਰ ਗਈ
ਕਰ  ਅੱਗ  ਸਮੁੰਦਰ  ਪਾਰ ਗਈ

ਤੇਰੇ  ਵਰਗਾ  ਖ਼ਵਰੇ  ਮਿਲ ਜਾਵੇ
ਮੈਂ ਲੱਭਦੀ ਮਿਸਰ ਬਾਜ਼ਾਰ ਗਈ

ਚੰਗਾ   ਸਾਵਣ.    ਚੜ੍ਹਿਆ   ਏ
ਹੋ   ਨੀਂਦਰ   ਤਾਰੋ  ਤਾਰ  ਗਈ

ਕੋਈ  ਮੰਜ਼ਰ  ਅੱਖੀਂ ਜਚਦਾ ਨਹੀਂ
ਕਰ ਜਦ ਦੀ ਅੱਖੀਆਂ ਚਾਰ ਗਈ

ਉਹ ਅੱਖ ਸੁਲੱਖਣੀ ਭੁੱਲਦੀ ਨਹੀਂ
ਜੋ  ਕਰ  ਕੇ  ਦਿਲ  ਤੇ ਵਾਰ ਗਈ

ਅਲਮਾਸ ਕਿਸੇ ਦੀ ਉਲਫ਼ਤ ਵਿੱਚ
ਬਣ  ਵੇਲੇ  ਦਾ  ਸ਼ਾਹਕਾਰ   ਗਈ


ਸਾਇਮਾ ਅਲਮਾਸ ਮਸਰੂਰ✍️

No comments:

Post a Comment