ਮਾਂ ਵੱਡੀ ਦਾਤ ਏ
ਨਾ ਉਹ ਬੁੱਢੀ ਹੋਵੇ, ਨਾ ਉਹਦੀ ਲੋਰੀ ਮੁੱਕੇ
ਉਹਦੀਆਂ ਗੱਲਾਂ 'ਚ ਫੁੱਲਾਂ ਦੀ ਲਾਲੀ
ਉਹਦੇ ਬੁੱਲ੍ਹਾਂ 'ਤੇ ਚਾਨਣੀ ਨੱਚੇ ਤੇ ਉਹਦੀਆਂ ਅੱਖਾਂ `ਚ ਤਾਰੇ ਝਿਲਮਿਲ ਕਰਦੇ
ਉਹਦਾ ਦਿਲ ਏ ਨਿਰਾ ਸੋਨੇ ਵਰਗਾ
ਉਹੀ ਪ੍ਰਚਾਵੇ, ਉਹੀ ਰਿਝਾਵੇ
ਨਿਰਛਲ ਮਨ ਨਾਲ ਮੱਥਾ ਚੁੰਮੇ, ਦੁੱਖ ਰੋਗ ਸਾਰੇ ਵੰਡੇ
ਉਹਦਾ ਦਿਨ ਕਦ ਚੜ੍ਹਦਾ ਤੇ ਕਦ ਮੁਕਦਾ
ਮਾਂ ਹੀ ਜਾਣੇ
ਖ਼ੁਸ਼ੀਆਂ ਡੋਲ੍ਹੇ, ਨੈਣ ਵੀ ਡਬ-ਡਬ ਭਰੇ
ਬੱਚੇ ਨੂੰ ਨਿੱਤ ਛਾਤੀ ਨਾਲ ਲਾ ਕੇ ਰੱਖੇ
ਏਹੋ ਜੇਹੀ ਮਾਂ ਏ ਮੈਨੂੰ ਮਿਲੀ
ਨਿੱਕੀ-ਨਿੱਕੀ ਗੱਲ 'ਤੇ ਸਦਕੇ ਜਾਵੇ
ਪੈਰਾਂ 'ਚ ਰੂਹ ਵਿਛਾਵੇ ।
No comments:
Post a Comment