ਜਿੱਥੇ ਆਕੇ ਰੁਕਣ ਲਈ
ਤੁਸੀਂ ਮੈਨੂੰ ਕਿਹਾ ਸੀ
ਮੈਂ ਉਥੇ ਆਕੇ ਰੁਕ ਗਿਆ ਹਾਂ
ਘੜੀ ਦੀਆਂ ਸੂਈਆਂ
ਮੇਰੇ ਤੋਂ ਰੁਕਣ ਦੀ ਵਜ੍ਹਾ ਪੁੱਛਦੀਆਂ
ਹੁਣ ਤੁਸੀਂ ਖ਼ੁਦ ਹੀ ਦੱਸੋ
ਮੈਂ ਵਕਤ ਨੂੰ ਕੀ ਜਵਾਬ ਦਵਾਂ
ਜਾਂ ਖੁਦ ਹੀ ਕਿਹ ਦਵਾਂ ਕਿ
ਮੈਂ ਆਪਣੇ ਰਾਹਾਂ ਤੋਂ ਭਟਕ
ਤੁਰ ਪਿਆ ਹਾਂ
ਕਿਸੇ ਬੈਗਾਨੇ ਸਫ਼ਰ ਤੇ
ਪਰਾਈ ਮੰਜ਼ਿਲ ਵੱਲ ।
ਅਮਰ ਸੰਘਰ✍️
No comments:
Post a Comment