Thursday, March 12, 2026

ਫੁਟਪਾਥ ਤੇ ਰਹਿੰਦੀ ਨਿੱਕੀ ਬੱਚੀ ....

ਡਰ ਜਾਂਦੀ ਹੈ 
ਕਮਰੇ ਦਾ ਨਾਮ ਸੁਣਦੇ ਹੀ 
ਫੁਟਪਾਥ ਤੇ ਰਹਿੰਦੀ
ਨਿੱਕੀ ਬੱਚੀ 

ਆਖਦੀ ਹੈ 
ਕਮਰੇ ਘਰ ਹੁੰਦੇ ਨੇ
ਤੇ ਕਮਰੇ ਮੰਦਿਰ-ਮਸਜਿਦ ਵੀ

ਪਰ ! 
ਕੁੱਝ ਕਮਰੇ 
ਵੇਸਵਾ ਦਾ ਕੋਠਾ ਵੀ ਹੁੰਦੇ ਨੇ
ਜਿਥੇ ਸਿਰ ਢਕਣ ਲਈ
ਛੱਤ ਤਾਂ ਮਿਲਦੀ ਹੈ
ਤਨ ਢਕਣ ਲਈ 
ਕੱਪੜਾ ਨਹੀਂ ।

ਅਮਰ ਸੰਘਰ ✍️

No comments:

Post a Comment