Saturday, March 28, 2026

ਮੈਂ ਉਸਦੇ ਹਰ ਝੂਠ ਤੇ ਵੀ ਇਤਬਾਰ ਕੀਤਾ ਹੈ

ਮੈਂ ਉਸਦੇ ਹਰ ਝੂਠ ਤੇ ਵੀ ਇਤਬਾਰ ਕੀਤਾ ਹੈ 
ਕੁਝ ਇਸ ਤਰਾਂ ਉਸਨੂੰ ਮੈਂ ਪਿਆਰ ਕੀਤਾ ਹੈ

ਆਪਣੇ ਹੱਥੀਂ ਵਿਛਾਏ ਜਿਨ੍ਹਾਂ ਮੇਰੇ ਰਾਹਾਂ ਵਿੱਚ ਕੰਢੇ 
ਉਸ ਸਫ਼ਰ ਨੂੰ ਵੀ ਹੱਸਕੇ ਕਦੇ ਮੈਂ ਪਾਰ ਕੀਤਾ ਹੈ

ਖਾਇਸ਼ ਸੀ ਉਸਦੀ ਕਿ ਮੇਰੀ ਲਾਸ਼ ਨੂੰ ਤੱਕਣਾਂ 
ਉਸਦੀ ਇਸ ਹਸਰਤ ਨੂੰ ਵੀ ਮੈਂ ਸਾਕਾਰ ਕੀਤਾ ਹੈ

ਕਿਸੇ ਦਾ ਹੋਣਾ, ਕਿਸੇ ਤੇ ਮਰਨਾ ਜੇ ਗੁਨਾਹ ਦੱਸਦੇ ਹੋ 
ਖ਼ਬਰੇ ਇਹ ਗੁਨਾਹ ਮੈਂ ਕਿੰਨੀ ਵਾਰ ਕੀਤਾ ਹੈ

ਪੁਛਦੇ ਹੋ ਇਸ਼ਕ ਦੀ ਤਬੀਅਤ ਦਾ ਜੇ ਹਾਲ ਮੇਰੇ ਯਾਰੋ 
ਮੇਰੇ ਹਾਸੇ ਮੇਰੇ ਚਾਵਾਂ ਨੂੰ ਇਸਨੇ ਤਾਰ ਤਾਰ ਕੀਤਾ ਹੈ

ਮੇਰੀ ਗ਼ਲਤੀ ਸੀ ਬੱਸ ਐਨੀ ਕਿ ਉਸਨੂੰ ਰੱਬ ਕਿਹ ਬੈਠਾ 
ਭਰੀ ਮਹਿਫ਼ਿਲ ਚ ਇਸਨੂੰ ਵੀ ਮੈਂ ਸਵੀਕਾਰ ਕੀਤਾ ਹੈ ।



ਅਮਰ 

No comments:

Post a Comment