Sunday, March 29, 2026

ਸਬਰੋਜ ਗੁਜਰਦਾ ਹੈ ਜਦੋਂ ਮੇਰਾ ਬੇਵਫ਼ਾ ਯਾਰ ਦੀ ਤੁਰਬਤ ਤੇ



ਸਬਰੋਜ ਗੁਜਰਦਾ ਹੈ ਜਦੋਂ ਮੇਰਾ  ਬੇਵਫ਼ਾ ਯਾਰ ਦੀ  ਤੁਰਬਤ  ਤੇ 
ਮਯ' ਚ ਮਿਲਾ ਕੇ ਪੀ ਲੈਂਦਾ ਹਾਂ ਗ਼ਮ ਸਾਰੇ ਆਪਣੀ ਮੁਹੱਬਤ ਦੇ

ਯਾਦ  ਉਹਦੀ  ਜਦੋਂ ਵੀ ਦਸਤਕ ਦੇਂਦੀ ਹੈ ਮੇਰੇ ਦਿਲ ਦੇ  ਬੂਹੇ ਤੇ 
ਝੋਲੀ ਉਸ ਦੀ ਪਾ ਦੇਂਦਾ ਹਾਂ ਡਿਗਦੇ ਅੱਥਰੂ ਆਪਣੀ ਮੁਹੱਬਤ ਦੇ

ਜਦੋਂ  ਕੈਦੋਂ ਬਣ  ਕੋਈ ਕਰੀਬੀ ਵਰਤਾਉਂਦਾ ਹੈ  ਕਹਿਰ ਦਿਲ੍ਹਾ ਤੇ 
ਰਾਂਝੇ  ਜੋਗੀ ਬਣ  ਨਿਭਾਉਂਦੇ ਨੇ  ਕੀਤੇ ਵਾਦੇ  ਇਸ਼ਕ ਮੁਹੱਬਤ ਦੇ

ਬੜੀ ਸ਼ਿੱਦਤ ਨਾਲ ਯਾਰੋ ਨਿਭਾ ਰਿਹਾਂ ਹਾਂ ਮੈਂ ਰੀਤ  ਪਿਆਰ ਦੀ 
ਫ਼ਰਜ ਜੋ  ਅਦਾ ਕਰਨੇ  ਨੇ ਮੈਂ  ਆਪਣੀ ਵਫ਼ਾ ਪਾਕ ਮੁਹੱਬਤ  ਦੇ

ਤਾਰੇ ਵੀ  ਜਦੋਂ ਰਲ  ਬਹਿੰਦੇ ਨੇ  ਮੇਰੀ ਗ਼ਮਾ ਦੀ ਮਹਫ਼ਿਲ  ਵਿੱਚ 
ਕਾਲੀ ਰਾਤ ਦੀ ਬੁੱਕਲ ਵਿੱਚ ਰਲ ਗਾਉਂਦੇ ਨੇ ਰਾਗ ਮੁਹੱਬਤ ਦੇ ।


ਗੁਰਿੰਦਰ ਸਿੰਘ ✍️ 

No comments:

Post a Comment